ਸੰਜੀਵ ਹਾਂਡਾ
ਫ਼ਿਰੋਜ਼ਪੁਰ,23 ਜੁਲਾਈ
ਫ਼ਿਰੋਜ਼ਪੁਰ ’ਚ ਅੱਜ ਕਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿਚ ਸਿਵਲ ਹਸਪਤਾਲ ਦੇ ਜ਼ੱਚਾ ਬੱਚਾ ਵਾਰਡ ਦਾ ਮੁਲਾਜ਼ਮ ਅਤੇ ਗਰਭਵਤੀ ਔਰਤ ਸ਼ਾਮਲ ਹਨ। ਇਹ ਦੋ ਰਿਪੋਰਟਾਂ ਪਾਜ਼ੇਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਦੇ ਜ਼ੱਚਾ ਬੱਚਾ ਵਾਰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜਿਹਾ ਹੋਣ ਨਾਲ ਗਰਭਵਤੀ ਔਰਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਸਪਤਾਲ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਡਿਲੀਵਰੀ ਵਾਸਤੇ ਆਉਣ ਵਾਲੀਆਂ ਔਰਤਾਂ ਨੂੰ ਕੁਝ ਦਿਨਾਂ ਲਈ ਫ਼ਰੀਦਕੋਟ ਸਰਕਾਰੀ ਮੈਡੀਕਲ ਕਾਲਜ ਵਾਸਤੇ ਰੈਫ਼ਰ ਕੀਤਾ ਜਾ ਸਕਦਾ ਹੈ।