ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 3 ਜੁਲਾਈ
ਅੱਜ ਸਵੇਰੇ ਲੁਧਿਆਣਾ-ਦਿੱਲੀ ਰੋਡ ’ਤੇ ਸਥਿਤ ਹਿੰਦੁਸਤਾਨ ਟਾਇਰਸ ਕੰਪਨੀ ਨੂੰ ਭਾਰੀ ਅੱਗ ਲੱਗੀ। ਅੱਗ ਲੱਗਣ ਵੇਲੇ ਟਾਇਰਾਂ ਅਤੇ ਮਸ਼ੀਨਰੀ ਦਾ ਬਹੁਤ ਵੱਡਾ ਭੰਡਾਰ ਸੀ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਲਈ ਖਾਸਾ ਸੰਘਰਸ਼ ਕਰਨਾ ਪਿਆ। ਅੱਗ ’ਤੇ ਕਾਬੂ ਪਾਉਣ ਲਈ ਕਈ ਅੱਗ ਬੁਝਾਊ ਗੱਡੀਆਂ ਵਰਤੀਆਂ ਗਈਆਂ। ਅੱਗ ਲੱਗ ਬਾਅਦ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਇਸ ਅਲਾਰਮ ਵਜਾ ਦਿੱਤਾ। ਇਸੇ ਦੌਰਾਨ ਕਿਰਪਾਲ ਨਗਰ ਵਿੱਚ ਸਟ੍ਰੀਟ ਨੰਬਰ 3 ਵਿਖੇ ਬਹੁ ਮੰਜ਼ਲੀ ਹੌਜ਼ਰੀ ਯੂਨਿਟ ਨੂੰ ਅੱਗ ਲੱਗ ਗਈ।