ਪੱਤਰ ਪ੍ਰੇਰਕ
ਦਸੂਹਾ, 7 ਜਨਵਰੀ
ਇਥੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਮਿਨਹਾਸ ਨੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਯਤਨਾਂ ਸਦਕਾ ਜੈਸਲਮੇਰ-ਸ਼ਾਲੀਮਾਰ ਐਕਸਪ੍ਰੈਸ ਤੇ ਜੰਮੂ-ਤਵੀ ਐਕਸਪ੍ਰੈਸ ਜੇਹਲਮ ਐਕਸਪ੍ਰੈਸ ਰੇਲ ਗੱਡੀਆਂ ਦੇ ਦਸੂਹਾ ਸਟੇਸ਼ਨ ’ਤੇ ਠਹਿਰਾਅ ਨੂੰ ਹਰੀ ਝੰਡੀ ਮਿਲ ਗਈ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ 8 ਜਨਵਰੀ ਨੂੰ ਦਸੂਹਾ ਰੇਲਵੇ ਸਟੇਸ਼ਨ ’ਤੇ ਇਨ੍ਹਾਂ ਰੇਲ ਗੱਡੀਆਂ ਦੇ ਠਹਿਰਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਚਾਇਤੀ ਰਾਜ ਸੈਲ ਭਾਜਪਾ ਦੇ ਉਪ ਪ੍ਰਧਾਨ ਵਿਜੈ ਕਾਮਰੇਡ ਨੇ ਦੱਸਿਆ ਕਿ ਵਿਕਸਤ ਭਾਰਤ ਯੋਜਨਾ ਤਹਿਤ ਰੇਲਵੇ ਸਟੇਸ਼ਨ ’ਤੇ ਲਗਾਏ ਜਾ ਰਹੇ ਇਕ ਕੈਂਪ ਵਿੱਚ ਕੇਂਦਰੀ ਮੰਤਰੀ ਸਵੇਰੇ 10 ਵਜੇ ਸ਼ਿਰਕਤ ਕਰਨਗੇ ਤੇ ਕੇਂਦਰ ਸਰਕਾਰ ਦੀਆਂ ਆਯੂਸ਼ਮਾਨ, ਕਿਸਾਨ ਨਿਧੀ, ਉੱਜਵਲਾ ਯੋਜਨਾ ਸਣੇ ਹੋਰਨਾਂ ਸਕੀਮਾਂ ਦੇ ਮੌਕੇ ’ਤੇ ਫਾਰਮ ਭਰੇ ਜਾਣਗੇ ਅਤੇ ਲੋੜਵੰਦਾਂ ਨੂੰ ਗੈਸ ਸਿਲੰਡਰ ਵੰਡੇ ਜਾਣਗੇ।