ਪੱਤਰ ਪ੍ਰੇਰਕ
ਅਮਲੋਹ, 25 ਜੁਲਾਈ
ਪਿੰਡ ਰਾਈਏਵਾਲ ਵਿੱਚ ਸੁਆਮੀ ਧਰਮ ਗਿਰੀ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਈ ਗਈ। ਜੱਸੀ ਰਾਈਏਵਾਲ ਅਤੇ ਹੈਰੀ ਪਹਿਲਵਾਨ ਨੇ ਦੱਸਿਆ ਕਿ ਛਿੰਝ ਵਿਚ ਝੰਡੀ ਦੀ ਕੁਸ਼ਤੀ ਗੋਪੀ ਲੀਲਾਂ ਅਤੇ ਬਾਬਾ ਫਰੀਦ ਦੇ ਵਿਚਕਾਰ ਹੋਈ, ਜਿਸ ਵਿਚ ਦੋਵੇਂ ਭਲਵਾਨਾਂ ਵਿਚਕਾਰ 20 ਮਿੰਟ ਮੁਕਾਬਲਾ ਹੋਇਆ ਤੇ ਅਖੀਰ ਪ੍ਰਬੰਧਕਾਂ ਨੇ ਦੋਵਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਦੂਜੀ ਤੇ ਤੀਜੀ ਝੰਡੀ ਦੀ ਕੁਸ਼ਤੀ ਵੀ ਕ੍ਰਮਵਾਰ ਸੀਪਾ ਰਾਈਏਵਾਲ ਅਤੇ ਵੱਡਾ ਜੱਸਾ ਮਰੋੜ ਅਤੇ ਸਮਸ਼ੇਰ ਦੀਨਾਂ ਨਗਰ ਅਤੇ ਗੁਰਸੇਵਕ ਘੱਦੂ ਬਾਬਾ ਫਲਾਹੀ ਦਰਮਿਆਨ ਬਰਾਬਰ ਰਹੀ। ਇਨ੍ਹਾਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਝੰਡੀ ਦੀ ਕੁਸ਼ਤੀ ਲਈ ਗੁਰਮੁੱਖ ਸਿੰਘ ਭੰਦੋਹਲ ਅਤੇ ਗੁਰਦਰਸ਼ਨ ਸਿੰਘ ਭੰਦੋਹਲ ਦੇ ਪਰਿਵਾਰ ਵੱਲੋਂ 31 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਹੋਰ ਮੁਕਾਬਲਿਆਂ ਵਿਚ ਪੰਡਿਤ ਰਾਈਏਵਾਲ ਨੇ ਪ੍ਰਿੰਸ ਚੀਕਾ ਨੂੰ, ਦੀਪਕ ਹੱਲਾ ਨੇ ਅਮਨੀ ਮਰੋੜ ਨੂੰ, ਪੀਤਾ ਫਿਰਸਜਪੁਰ ਨੇ ਮਾਨ ਘੱਗਰ ਸਰਾਏ ਨੂੰ, ਹਰਸ਼ ਢਿੱਲਵਾਂ ਨੇ ਹੈਪੀ ਬਲਾੜੀ ਨੂੰ, ਕਾਲੂ ਮਲਕਪੁਰ ਨੇ ਜੋਨ ਨੂੰ, ਨੀਟੂ ਬਾਰਨ ਨੇ ਸੈਫ ਅਲੀ ਮਾਲੇਰਕੋਟਲਾ ਨੂੰ ਕ੍ਰਮਵਾਰ ਚਿੱਤ ਕੀਤਾ ਜਦੋਂਕਿ ਇਸ ਜੱਸਾ ਮਲਕਪੁਰ ਅਤੇ ਕਰਨ ਰੌਣੀ, ਕਾਕਾ ਢਿੱਲਵਾਂ ਅਤੇ ਲੱਡੂ ਬਾਰਨ ਕ੍ਰਮਵਾਰ ਬਰਾਬਰ ਰਹੇ। ਇਸ ਮੌਕੇ ਗੁਰਦੀਪ ਸਿੰਘ ਦੁੱਲਟ ਅੰਤਰਰਾਸ਼ਟਰੀ ਵੈਟ ਲਿਫਟਿੰਗ ਚੈਂਪੀਅਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਬੰਧਕ ਬਸੰਤ ਸਿੰਘ ਮਿੱਠਾ, ਜੱਸੀ ਕੁਮੈਂਟਰ, ਪਹਿਲਵਾਨ ਹੈਰੀ ਰਾਈਏਵਾਲ, ਪਹਿਲਵਾਨ ਕਾਲਾ ਪੰਜਾਬ ਪੁਲੀਸ, ਕੁਲਵਿੰਦਰ ਸਿੰਘ ਸਰਪੰਚ, ਤਰਨਜੀਤ ਸਿੰਘ, ਮਨਜਿੰਦਰ ਸਿੰਘ, ਜੱਸਾ ਨੰਬਰਦਾਰ, ਦਵਿੰਦਰ ਸਿੰਘ ਵਿੱਕਾ, ਗੱਗੀ ਖਾਨ, ਲਖਵੀਰ ਸਿੰਘ ਲੱਕੀ, ਗੁਰਦਿਆਲ ਸਿੰਘ ਪੰਚ ਆਦਿ ਹਾਜ਼ਰ ਸਨ।