ਗੁਰਬਖ਼ਸ਼ਪੁਰੀ
ਤਰਨ ਤਾਰਨ, 28 ਸਤੰਬਰ
ਖ਼ੁਦ ਨੂੰ ਆਈਸੀਆਈਸੀਆਈ ਬੈਂਕ ਦੀ ਮੁੱਖ ਬਰਾਂਚ ਮੁੰਬਈ ਦਾ ਅਧਿਕਾਰੀ ਦੱਸ ਕੇ ਜਾਅਲਸਾਜ਼ ਨੇ ਚੋਹਲਾ ਸਾਹਿਬ ਦੇ ਵਿਅਕਤੀ ਨਾਲ 6.11 ਲੱਖ ਰੁਪਏ ਦੀ ਠੱਗੀ ਮਾਰੀ। ਜ਼ਿਲ੍ਹਾ ਪੁਲੀਸ ਦੀ ਸਾਈਬਰ ਕਰਾਈਮ ਸ਼ਾਖਾ ਦੇ ਐੱਸਐੱਚਓ ਇੰਸਪੈਕਟਰ ਉਪਕਾਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ 20 ਜੂਨ ਨੂੰ ਤਰਸੇਮ ਕੁਮਾਰ ਨੂੰ ਉਸ ਦੇ ਮੋਬਾਈਲ ’ਤੇ ਕਿਸੇ ਵਿਅਕਤੀ ਨੇ ਵੁਆਇਸ ਕਾਲ ਕਰ ਕੇ ਖੁਦ ਨੂੰ ਆਈਸੀਆਈਸੀਆਈ ਬੈਂਕ ਦੀ ਮੁੱਖ ਬਰਾਂਚ ਮੁੰਬਈ ਦਾ ਅਧਿਕਾਰੀ ਅਮਿਤ ਸ਼ਿੰਦੇ ਦੱਸਿਆ ਅਤੇ ਉਸ ਨੂੰ ਆਪਣੀ ਬੈਂਕ ਦੇ ਕਰੈਡਿਟ ਕਾਰਡ ’ਤੇ 2999 ਰੁਪਏ ਇੰਟਰਨੈਸ਼ਨਲ ਸਰਵਿਸ ਚਾਰਜ ਲੱਗੇ ਹੋਣ ਦੀ ਜਾਣਕਾਰੀ ਦਿੱਤੀ। ਤਰਸੇਮ ਕੁਮਾਰ ਨੂੰ ਅਜਿਹੀਆਂ ਗੱਲਾਂ ਵਿੱਚ ਲਗਾ ਕੇ ਜਾਅਲਸਾਜ਼ ਉਸ ਦੇ ਸਾਰੇ ਕਰੈਡਿਟ ਕਾਰਡਾਂ ਵਿੱਚੋਂ 6.11 ਲੱਖ ਰੁਪਏ ਦੀ ਠੱਗੀ ਮਾਰ ਗਿਆ| ਜ਼ਿਲ੍ਹਾ ਦੇ ਥਾਣਾ ਸਾਈਬਰ ਕਰਾਈਮ ਸ਼ਾਖਾ ਦੇ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 318 (4) ਅਤੇ 43- ਇਨਫਾਰਮੇਸ਼ਨ ਟੈਕਨਾਲੋਗੀ (ਆਈ ਜੀ) ਅਧੀਨ ਕੇਸ ਦਰਜ ਕੀਤਾ ਗਿਆ ਹੈ।