ਪੱਤਰ ਪ੍ਰੇਰਕ
ਕੀਰਤਪੁਰ ਸਾਹਿਬ, 25 ਨਵੰਬਰ
ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਿੰਡ ਅਟਾਰੀ ਦੇ ਵਸਨੀਕ ਯੂਥ ਕਾਂਗਰਸੀ ਆਗੂ ਆੜ੍ਹਤੀ ਸੁਰਿੰਦਰ ਭੱਲਾ, ਜਿਸ ਦਾ 30 ਸਤੰਬਰ ਰਾਤ ਨੂੰ ਬੁੰਗਾ ਸਾਹਿਬ ਆਪਣੇ ਪੈਟਰੋਲ ਪੰਪ ਤੋਂ ਆਪਣੇ ਘਰ ਜਾਣ ਸਮੇਂ ਰਸਤੇ ’ਚ ਕਿਸੇ ਨੇ ਕਤਲ ਕਰ ਦਿੱਤਾ ਸੀ, ਦੇ ਸਬੰਧ ਵਿਚ ਕੀਤੀ ਜਾ ਰਹੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਇੰਸਪੈਕਟਰ ਜਨਰਲ ਆਫ਼ ਪੁਲੀਸ ਰੇਂਜ ਰੂਪਨਗਰ ਅਮਿਤ ਪ੍ਰਸਾਦ ਆਈਪੀਐੱਸ ਵੱਲੋਂ ਸਿੱਟ ਦਾ ਗਠਨ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਕਾਤਲ ਦੀ ਸੂਹ ਦੇਣ ਵਾਲੇ ਵਿਅਕਤੀ ਨੂੰ 2 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ।