ਟੱਲੇਵਾਲ: ਪਿੰਡ ਸੱਦੋਵਾਲ ਵਿੱਚ ਅੱਜ ਸਵੇਰੇ ਕਾਰ ਸਵਾਰਾਂ ਨੇ ਮਾਂ ਅਤੇ ਧੀ ਨੂੰ ਅਗਵਾ ਕਰ ਲਿਆ। ਇਸ ਸਬੰਧੀ ਥਾਣਾ ਟੱਲੇਵਾਲ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਛੇ ਸਾਲਾ ਧੀ ਨੂੰ ਸਕੂਲ ਬੱਸ ’ਤੇ ਚੜ੍ਹਾਉਣ ਗਈ ਸੀ। ਉੱਥੇ ਕਾਰ ’ਤੇ ਆਏ ਸਾਬਕਾ ਕਾਂਗਰਸ ਆਗੂ ਵਰੁਣ ਜੋਸ਼ੀ ਵਾਸੀ ਹਿੰਮਤਪੁਰਾ (ਮੋਗਾ) ਅਤੇ ਉਸ ਦੇ ਦੋ ਹੋਰ ਸਾਥੀਆਂ ਨੇ ਕਥਿਤ ਤੌਰ ’ਤੇ ਉਸ ਦੀ ਪਤਨੀ ਤੇ ਧੀ ਨੂੰ ਅਗਵਾ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਸਰਕਾਰੀ ਮੁਲਾਜ਼ਮ ਹੈ। 2020 ਵਿੱਚ ਵਰੁਣ ਨੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਇਸੇ ਕੇਸ ਸਬੰਧੀ ਆਉਂਦੇ ਦਿਨੀਂ ਅਦਾਲਤ ਵਿੱਚ ਉਸ ਦੀ ਪਤਨੀ ਦੇ ਬਿਆਨ ਦਰਜ ਹੋਣੇ ਹਨ, ਜਿਸ ਕਰਕੇ ਵਰੁਣ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ। -ਪੱਤਰ ਪ੍ਰੇਰਕ