ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਮਈ
ਸਥਾਨਕ ਸਲੇਮ ਟਾਬਰੀ ਇਲਾਕੇ ਵਿੱਚ ਐਤਵਾਰ ਦੇਰ ਸ਼ਾਮ ਸਾਢੇ ਚਾਰ ਸਾਲਾ ਬੱਚੇ ਦਾ ਬਦਫੈਲੀ ਮਗਰੋਂ ਕਤਲ ਕਰ ਦਿੱਤਾ ਗਿਆ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬੱਚੇ ਦੀ ਲਾਸ਼ ਨੂੰ ਫੈਕਟਰੀ ਦੇ ਹਾਲ ਵਿੱਚ ਕੱਪੜਿਆਂ ਦੇ ਥਾਨ ਹੇਠ ਦੱਬ ਆਇਆ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਬੱਚੇ ਦੀ ਮਾਂ ਉਸ ਨੂੰ ਲੱਭਣ ਲੱਗੀ। ਬੱਚਾ ਨਾ ਮਿਲਿਆ ਤਾਂ ਤੁਰੰਤ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਮੁਲਜ਼ਮ ਅਜੈ ਬੱਚੇ ਨੂੰ ਲੈ ਕੇ ਫੈਕਟਰੀ ਵੱਲ ਗਿਆ ਸੀ।
ਪੁਲੀਸ ਨੇ ਬੱਚੇ ਦੀ ਲਾਸ਼ ਬਰਾਮਦ ਕੀਤੀ ਅਤੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜੀ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।