ਪੱਤਰ ਪ੍ਰੇਰਕ
ਜਲੰਧਰ, 26 ਅਕਤੂਬਰ
ਪੁਲੀਸ ਨੇ ਸੇਵਾਮੁਕਤ ਹੈੱਡਮਾਸਟਰ ਤੋਂ 20 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਹਰਪ੍ਰੀਤ ਸਿੰਘ ਵਾਸੀ ਅਮਰੀਕਾ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਹਰਸ਼ਰਨ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਡਿਵੀਜ਼ਨ-7 ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਨੇ ਹਥਿਆਰਾਂ ਦੀਆਂ ਤਸਵੀਰਾਂ ਭੇਜ ਕੇ ਫਿਰੌਤੀ ਦੀ ਮੰਗ ਕੀਤੀ ਅਤੇ 3 ਅਣਪਛਾਤੇ ਨੌਜਵਾਨਾਂ ਨੂੰ ਉਸ ਦੇ ਘਰ ਭੇਜ ਕੇ ਪੱਥਰਬਾਜ਼ੀ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਘਰ ’ਤੇ ਪੱਥਰਬਾਜ਼ੀ ਕਰਨ ਦੇ ਮਾਮਲੇ ਵਿੱਚ ਕਰਨ ਥਾਪਰ, ਜਤਿਨ ਸਹਿਦੇਵ ਉਰਫ ਟੈਟੂ, ਅਭਿਮੰਨਿਊ ਉਰਫ਼ ਮਨੂ ਤੇ ਸ਼ਿਵਾਂਸ਼ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਮਾਨਵ ਉਰਫ ਲੋਹਾ ਵਾਸੀ ਅਲੀ ਮੁਹੱਲਾ ਤੇ ਅਮਨਪ੍ਰੀਤ ਕੌਰ ਵਾਸੀ ਅਮਰੀਕਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।