ਚੰਡੀਗੜ੍ਹ (ਟਨਸ): ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੀਪਲਜ਼ ਲਿਟਰੇਰੀ ਫੈਸਟੀਵਲ 24 ਤੋਂ 27 ਦਸੰਬਰ ਤੱਕ ਟੀਚਰਜ਼ ਹੋਮ ਬਠਿੰਡਾ ਵਿਚ ਕਰਵਾਇਆ ਜਾ ਰਿਹਾ ਹੈ। ਇਸ ਚਾਰ ਰੋਜ਼ਾ ਸਾਹਿਤਕ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪੱਤਰਕਾਰ ਡਾ. ਭਾਸ਼ਾ ਸਿੰਘ ਅਤੇ ਸਮਾਜਿਕ ਕਾਰਕੁਨ ਸ਼ਬਨਮ ਹਾਸ਼ਮੀ ਦਿੱਲੀ ਸ਼ਾਮਲ ਹੋਣਗੇ। ਫੈਸਟੀਵਲ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਸ਼ਾਮਲ ਹੋਣਗੇ। ਪ੍ਰਧਾਨਗੀ ਡਾ. ਜਸ ਮੰਡ ਡਲਹੌਜ਼ੀ ਕਰਨਗੇ। ਪੀਪਲਜ਼ ਫੋਰਮ ਬਰਗਾੜੀ ਪੰਜਾਬ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਸਕੱਤਰ ਜਨਰਲ ਸਟਾਲਿਨ ਜੀਤ ਸਿੰਘ ਬਰਾੜ ਨੇ ਦੱਸਿਆ ਕਿ ਡਾ. ਭਾਸ਼ਾ ਸਿੰਘ ‘ਮੁਲਕ ਅੰਦਰ ਔਰਤ ਲੋਕਤੰਤਰ ਤੇ ਕਿਸਾਨੀ ਸੰਕਟ’ ਉਤੇ ਗੱਲ ਕਰਨਗੇ। ਫੈਸਟੀਵਲ ਦੇ ਦੂਸਰੇ ਦਿਨ ਪ੍ਰਸਿੱਧ ਚਿੰਤਕ ਸਵਰਾਜਬੀਰ, ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨਾਲ ‘ਅੰਮ੍ਰਿਤਸਰ! ਮੈਂ ਤੈਨੂੰ ਪਿਆਰ ਕਰਦਾ ਹਾਂ’ ਵਿਸ਼ੇ ’ਤੇ ਗੱਲਬਾਤ ਕਰਨਗੇ।