ਪੱਤਰ ਪ੍ਰੇਰਕ
ਮਮਦੋਟ, 3 ਅਪਰੈਲ
ਇੱਥੇ ਮਮਦੋਟ ਪੁਲੀਸ ਨੇ ਪਿੰਡ ਰਹੀਮੇ ਕੇ ਉਤਾੜ ਨੇੜੇ ਨਾਕੇ ਦੌਰਾਨ 550 ਗ੍ਰਾਮ ਹੈਰੋਇਨ, ਪਿਸਤੌਲ (32 ਬੋਰ) ਅਤੇ ਇਕ ਮੈਗਜ਼ੀਨ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਗਗਨਦੀਪ ਸਿੰਘ ਵਾਸੀ ਸ਼ੇਰਾ ਮਡਾਰ (ਮੱਖੂ), ਬਲਵਿੰਦਰ ਸਿੰਘ ਉਰਫ ਕੁਲਵਿੰਦਰ ਵਾਸੀ ਪੋਜੋ ਕੇ ਉਤਾੜ, ਐੱਮਪੀ ਸਿੰਘ ਪਿੰਡ ਫੱਤੇਵਾਲਾ ਅਤੇ ਦੀਪੂ ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਕਾਫੀ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪੁਲੀਸ ਨੂੰ ਇਹ ਪਤਾ ਲੱਗਿਆ ਕਿ ਇਹ ਡਰੋਨ ਰਾਹੀਂ ਤਸਕਰੀ ਕਰਦੇ ਹਨ ਜਿਸ ਤਹਿਤ ਨਸ਼ੇ ਦੀ ਖੇਪ ਮੰਗਵਾਈ ਹੋਈ ਹੈ।