ਇਕਬਾਲ ਸਿੰਘ ਸ਼ਾਂਤ
ਲੰਬੀ, 16 ਜੁਲਾਈ
ਮਹਾਮਾਰੀ ਦੀ ਲਾਗ ਲੰਬੀ ਹਲਕੇ ਦੇ ਪੇਂਡੂ ਖੇਤਰਾਂ ‘ਚ ਘਰਾਂ ਵਿੱਚ ਵੜ ਕੇ ਪਰਿਵਾਰਾਂ ਨੂੰ ਘੇਰਨ ਲੱਗੀ ਹੈ। ਮਿੱਡੂਖੇੜਾ ‘ਚ ਚਾਚਾ-ਭਤੀਜੇ ਦੇ ਬਾਅਦ ਹੁਣ ਸ਼ੇਰਾਂਵਾਲਾ ਵਿਖੇ 4 ਸਾਲਾ ਬੱਚਾ, ਉਸਦਾ ਦਾਦਾ ਅਤੇ ਮਾਂ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਨ•ਾਂ ਦਾ ਅਬੋਹਰ ਦੇ ਸੀਤੋ ਗੁਣੋ ਦੇ ਸਰਕਾਰੀ ਹਸਪਤਾਲ ‘ਚ ਕੋਰੋਨਾ ਸੈਂਪਲ ਪਾਜੇਟਿਵ ਆਇਆ ਹੈ। ਬੀਤੇ ਦਿਨ•ੀਂ 56 ਸਾਲਾ ਕਿਸਾਨ ਉਸਦੀ ਨੂੰਹ ਦਾ ਆਪ੍ਰੇਸ਼ਨ ਕਰਵਾਉਣ ਸੀਤੋ ਗੁਣੋ ਹਸਪਤਾਲ ਵਿੱਚ ਗਏ ਸਨ। ਉਥੇ 31 ਸਾਲਾ ਨੂੰਹ ਅਤੇ ਉਸਦੇ ਚਾਰ ਸਾਲਾ ਬੱਚੇ ਦਾ ਕੋਰੋਨਾ ਸੈਂਪਲ ਲਿਆ ਗਿਆ ਸੀ। ਜਿਨ•ਾਂ ਦੀ ਅੱਜ ਰਿਪੋਰਟ ਪਾਜੇਟਿਵ ਆਈ। ਇਹ ਪਰਿਵਾਰ ਪਿੰਡ ਸ਼ੇਰਾਂਵਾਲਾ ਵਿਖੇ ਖੇਤ ‘ਚ ਇੱਕ ਢਾਣੀ ਵਿੱਚ ਰਹਿੰਦਾ ਹੈ। ਖ਼ਬਰ ਲਿਖੇ ਜਾਣ ਤੱਕ ਸਿਹਤ ਵਿਭਾਗ ਦਾ ਅਮਲਾ ਕੋਰੋਨਾ ਪਾਜੇਟਿਵ ਮਰੀਜਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਲਈ ਉਨ•ਾਂ ਦੀ ਰਿਹਾਇਸ਼ ‘ਤੇ ਪੁੱਜ ਗਿਆ ਸੀ।