ਫਗਵਾੜਾ: ਵਿਦੇਸ਼ ਜਾਣ ਲਈ ਹਵਾਈ ਜਹਾਜ਼ ਦੀਆਂ ਫਰਜ਼ੀ ਟਿਕਟਾਂ ਬਣਾ ਕੇ ਲਗਪਗ 7.40 ਲੱਖ ਰੁਪਏ ਰੁਪਏ ਦੀ ਠੱਗੀ ਮਾਰਨ ਅਤੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਗੁਲਜ਼ਾਰ ਸਿੰਘ, ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਪੀ ਮੁਖਤਿਆਰ ਰਾਏ ਨੇ ਦੱਸਿਆ ਕਿ ਇਹ ਕਾਰਵਾਈ ਸੁਨੀਲ ਚੰਦ ਵਾਸੀ ਨਿਊ ਮਾਡਲ ਟਾਊਨ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। -ਪੱਤਰ ਪ੍ਰੇਰਕ