ਨਵੀਂ ਦਿੱਲੀ, 29 ਜਨਵਰੀ
ਪੰਜਾਬੀ ਅਦਾਕਾਰ-ਗਾਇਕ ਗਿੱਪੀ ਗਰੇਵਾਲ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਅਟਾਰੀ ਚੌਕੀ ’ਤੇ ਰੋਕ ਲਿਆ। ਡਾਅਨ ਨਿਊਜ਼ ਨੇ ਰਿਪੋਰਟ ਵਿਚ ਕਿਹਾ ਕਿ ਗਾਇਕ ਪਾਕਿਸਤਾਨ ਵਿੱਚ ਗਿੱਪੀ ਦਾ ਸਵਾਗਤ ਕਰਨ ਵਾਲੇ ਖੜੇ ਸਨ ਕਿਉਂਕਿ ਉਸ ਨੇ ਕਰਤਾਰਪੁਰ ਜਾਣਾ ਸੀ। ਉਸ ਨੇ ਸ਼ੁੱਕਰਵਾਰ ਨੂੰ ਸਵੇਰੇ 9.30 ਵਜੇ ਕਰਤਾਰਪੁਰ (ਨਾਰੋਵਾਲ) ਜਾਣਾ ਸੀ ਅਤੇ ਬਾਅਦ ਵਿੱਚ 3.30 ਵਜੇ ਲਾਹੌਰ ਪਰਤਣਾ ਸੀ। ਬਾਅਦ ਵਿੱਚ ਗਿੱਪੀ ਨੇ ਗਵਰਨਰ ਹਾਊਸ ਵਿੱਚ ਰਿਸੈਪਸ਼ਨ ਵਿੱਚ ਸ਼ਾਮਲ ਹੋਣਾ ਸੀ। 29 ਜਨਵਰੀ ਨੂੰ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣਾ ਸੀ। ਸੂਤਰ ਮੁਤਾਬਕ ਗਰੇਵਾਲ ਨੇ ਛੇ ਜਾਂ ਸੱਤ ਹੋਰ ਲੋਕਾਂ ਨਾਲ ਦੋ ਦਿਨਾਂ ਦੌਰੇ ‘ਤੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਣਾ ਸੀ ਪਰ ਉਸ ਨੂੰ ਅਟਾਰੀ ਚੌਕੀ ‘ਤੇ ਰੋਕ ਦਿੱਤਾ ਗਿਆ।