ਪੱਤਰ ਪ੍ਰੇਰਕ
ਰੂਪਨਗਰ, 4 ਨਵੰਬਰ
ਸਥਾਨਕ ਸਰਕਾਰੀ ਕਾਲਜ ਰੂਪਨਗਰ ਦੇ ਵਿਦਿਆਰਥੀਆਂ ਨੇ ਨਾਟਕ ਅਤੇ ਇੰਸਟਾਲੇਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਕਲਰਚਰਲ ਕੋਆਰਡੀਨੇਟਰ ਪ੍ਰੋ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਰੂਪਨਗਰ-ਫਤਹਿਗੜ੍ਹ ਸਾਹਿਬ ਜ਼ੋਨ ਦੇ ਦੋਆਬਾ ਕਾਲਜ ਘਟੌਰ ਵਿੱਚ ਹੋਏ ਖੇਤਰੀ ਯੁਵਕ ਮੇਲੇ ’ਚ ਸਰਕਾਰੀ ਕਾਲਜ ਰੂਪਨਗਰ ਦੇ 100 ਤੋਂ ਵੱਧ ਵਿਦਿਆਰਥੀਆਂ ਨੇ 29 ਆਈਟਮਾਂ ’ਚ ਹਿੱਸਾ ਲਿਆ ਤੇ ਕਈ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਦੇ ਹੋਏ ਓਵਰਆਲ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਵਧੀਆ ਪੇਸ਼ਕਾਰੀਆਂ ਕਰਦੇ ਹੋਏ ਨਾਟਕ ਅਤੇ ਇੰਸਟਾਲੇਸ਼ਨ ਵਿੱਚ ਪਹਿਲਾ ਸਥਾਨ, ਗਿੱਧਾ, ਸਕਿੱਟ, ਜਨਰਲ ਕੁਈਜ਼, ਕਲੇਅ ਮਾਡਲਿੰਗ, ਕਾਰਟੂਨਿੰਗ ਤੇ ਮਹਿੰਦੀ ਲਾਉਣ ਵਿੱਚ ਦੂਜਾ ਸਥਾਨ ਅਤੇ ਭੰਗੜਾ, ਫੋਟੋਗ੍ਰਾਫੀ, ਪੋਸਟਰ ਮੇਕਿੰਗ, ਮੌਕੇ ’ਤੇ ਚਿੱਤਰਕਾਰੀ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਸੋਲੋ ਸੌਂਗ ਅਤੇ ਡਿਬੇਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।