ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਮਈ
ਇਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵਾਈਸ ਚਾਂਸਲਰ ਜੀ.ਐੱਸ. ਬਾਜਪਾਈ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਹ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ’ਚ ਕ੍ਰਿਮੀਨਲ ਜਸਟਿਸ ਦੇ ਪ੍ਰੋਫੈਸਰ ਸਨ, ਉਨ੍ਹਾਂ ਦਾ ਲਾਅ ਸਿੱਖਿਆ ਖੇਤਰ ’ਚ 30 ਸਾਲ ਤੋਂ ਵੱਧ ਦਾ ਤਜਰਬਾ ਹੈ। ਉਹ ਭਲਕੇ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਦੀ ਚੋਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਲਾਅ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਰਵੀਸ਼ੰਕਰ ਝਾਅ ਨੇ ਤਿੰਨ ਮੈਂਬਰੀ ਪੈਨਲ ’ਚੋਂ ਕੀਤੀ ਹੈ। ਵਾਈਸ ਚਾਂਸਲਰ ਦੀ ਚੋਣ ਲਈ ਬਣਾਈ ਕਮੇਟੀ ਨੇ ਅਕਤੂਬਰ 2020 ’ਚ ਤਿੰਨ ਮੈਂਬਰੀ ਪੈਨਲ ਦੀ ਸਿਫਾਰਸ਼ ਕੀਤੀ ਸੀ।