ਚੰਡੀਗੜ੍ਹ: ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਵਿੱਚ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨੌਕਰੀਆਂ ਤਰਸ ਦੇ ਆਧਾਰ ’ਤੇ ਗਰੇਡ-3 ਅਤੇ ਗਰੇਡ-4 ਦੀਆਂ ਅਸਾਮੀਆਂ ਲਈ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 201 ਜੂਨੀਅਰ ਇੰਜਨੀਅਰ (ਸਿਵਲ), 184 ਜੂਨੀਅਰ ਕ੍ਰਾਫਟਸਮੈਨ ਅਤੇ 18 ਜੂਨੀਅਰ ਇੰਜਨੀਅਰਾਂ (ਇਲੈਕਟ੍ਰੀਕਲ) ਸਮੇਤ ਘੱਟੋ-ਘੱਟ 403 ਮੁਲਾਜ਼ਮਾਂ ਦੀ ਭਰਤੀ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਸੂਬਾ ਸਰਕਾਰ ਜਲਦ ਹੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਣ ਜਾ ਰਹੀ ਹੈ। -ਟਨਸ