ਖਰੜ: ਇਥੋਂ ਦੇ ਇੱਕ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਨੇ ਪੇਪਰ ਚੰਗਾ ਨਾ ਹੋਣ ਕਰਕੇ ਫਾਹਾ ਲੈ ਲਿਆ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਤੇਗ ਬਹਾਦਰ ਨਗਰ ਦੇ ਵਿਦਿਆਰਥੀ ਵਿਵੇਕ ਮਲਿਕ (16) ਦਾ ਬੀਤੇ ਦਿਨ ਬਾਇਓਲੋਜੀ ਦਾ ਪੇਪਰ ਠੀਕ ਨਾ ਹੋਣ ਕਾਰਨ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਇਸੇ ਕਰਕੇ ਉਸ ਨੇ ਚੁੰਨੀ ਨਾਲ ਫਾਹਾ ਲੈ ਲਿਆ। -ਪੱਤਰ ਪ੍ਰੇਰਕ