ਜਸਮੀਨ ਭਾਰਦਵਾਜ
ਨਾਭਾ, 25 ਸਤੰਬਰ
ਪੰਜਾਬੀ ਗਾਇਕ ਹਰਭਜਨ ਮਾਨ, ਤਰਸੇਮ ਜੱਸੜ, ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਨੇ ਅੱਜ ਸਾਰਾ ਦਿਨ ਇਥੇ ਕਿਸਾਨੀ ਧਰਨਿਆਂ ਵਿਚ ਲਗਾਇਆ। ਆਪਣੇ ਪੁੱਤਰ ਨਾਲ ਪਹੁੰਚੇ ਹਰਭਜਨ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਕਲਾਕਾਰਾਂ ਨੇ ਅੱਜ ਸਾਰਾ ਦਿਨ ਲੋਕਾਂ ਵਿਚ ਬੈਠ ਕੇ ਬਿਤਾਇਆ। ਉਹ ਪਹਿਲਾਂ ਰੇਲ ਰੋਕੋ ਅੰਦੋਲਨ ਵਿਚ ਰੇਲ ਪਟੜੀਆਂ ’ਤੇ ਕੁਝ ਘੰਟੇ ਬੈਠੇ ਜਿਥੋਂ ਉਹ ਚੱਲ ਕੇ ਰੋਹਟੀ ਪੁੱਲ ਪਹੁੰਚੇ, ਜਿੱਥੇ ਕਿਸਾਨਾਂ ਨੇ ਸੜਕ ਜਾਮ ਕੀਤੀ ਹੋਈ ਸੀ। ਰਣਜੀਤ ਬਾਵਾ ਨੇ ਕਿਹਾ ਕਿ ਸਰਕਾਰ ਨੂੰ ਬਿੱਲ ਪਾਸ ਕਰਨ ਤੋਂ ਪਹਿਲਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਸੀ।