ਪੰਚਕੂਲਾ: ਹਰਿਆਣਾ ਦੇ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਨੇ ਰਾਜ ਗੀਤ ਲਈ ਸੂਬੇ ਦੇ ਲੇਖਕਾਂ ਅਤੇ ਕਵੀਆਂ ਤੋਂ ਰਚਨਾਵਾਂ ਮੰਗੀਆਂ ਹਨ। ਇਛੁੱਕ ਲੇਖਕ ਆਪਣੀਆਂ ਰਚਨਾਵਾਂ 15 ਅਗਸਤ ਤੱਕ ਵਿਭਾਗ ਨੂੰ artandculturalaffairshry@gmail.com ’ਤੇ ਈ-ਮੇਲ ਕਰ ਸਕਦੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲੇਖਕਾਂ ਤੇ ਕਵੀਆਂ ਵੱਲੋਂ ਭੇਜੀਆਂ ਜਾਣ ਵਾਲੀਆਂ ਰਚਨਾਵਾਂ ਹਰਿਆਣਾ ਦੀ ਸਭਿਆਚਾਰਕ ਧਰੋਹਰ, ਪਰੰਪਰਾਵਾਂ, ਵੀਰਭੂਮੀ, ਇਤਿਹਾਸਕ, ਭੂਗੋਲਿਕ ਤੇ ਸਮਾਜਿਕ ਵਿਸ਼ੇਸ਼ਤਾਵਾਂ ’ਤੇ ਆਧਾਰਤ ਹੋਣੀਆਂ ਚਾਹੀਦੀਆਂ ਹਨ। -ਪੱਤਰ ਪ੍ਰੇਰਕ