ਮੰਡੀ ਗੋਬਿੰਦਗੜ੍ਹ:
ਡਾਕਟਰ ਦਿਵਸ ਨੂੰ ਮੁੱਖ ਰੱਖ ਕੇ ਲਾਇਨਜ਼ ਕਲੱਬ ਸਪਰੀਮ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਜੀਐੱਸ ਰਾਏ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸੂਦ ਡੈਂਟਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਮਾਲਕ ਡਾ. ਹਿਮਾਂਸੂ ਸੂਦ ਦਾ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਡਾ. ਸੂਦ ਦੇ ਕੰਮ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਕਲੱਬ ਦੇ ਸਕੱਤਰ ਗੁਰਮੇਸ ਵਿੱਜ, ਖਜ਼ਾਨਚੀ ਅਨੰਦ ਪਨੇਸਰ, ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਂਸਲ, ਚੇਅਰਪਰਸਨ ਭੁਪਿੰਦਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਸੁਰੇਸ਼ ਪੁਰੀ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ