ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜੂਨ
ਫ਼ਤਹਿਗੜ੍ਹ ਸਾਹਿਬ ਵਿਖੇ ਡੀ ਐੱਸ ਪੀ ਡਿਟੈਕਟਿਵ ਵਜੋਂ ਤਾਇਨਾਤ ਪਟਿਆਲਾ ਸ਼ਹਿਰ ਦੇ ਵਸਨੀਕ ਜਸਵਿੰਦਰ ਸਿੰਘ ਟਿਵਾਣਾ ਨੂੰ ਕਰੋਨਾ ਮਹਾਂਮਾਰੀ ਦੌਰਾਨ ਸੁਚੱਜੀ ਕਾਰਗੁਜ਼ਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਡੀਜੀਪੀ ਡਿਸਕ ਨਾਲ ਸਨਮਾਨਤ ਕੀਤਾ ਹੈ। ਜ਼ਿਕਰਯੋਗ ਹੈ ਕਿ ਡਿਊਟੀ ਦੌਰਾਨ ਪਟਿਆਲਾ ਅਤੇ ਹੋਰਨਾਂ ਥਾਵਾਂ ’ਤੇ ਰਹਿੰਦਿਆਂ ਉਨ੍ਹਾਂ ਨੇ ਕਈ ਅੰਨ੍ਹੇ ਕਤਲਾਂ ਸਮੇਤ ਅਨੇਕਾਂ ਹੋਰ ਅਣਸੁਲਝੇ ਤੇ ਸੰਜੀਦਾ ਮਾਮਲਿਆਂ ਦੀਆਂ ਗੁੱਥੀਆਂ ਸੁਲਝਾਈਆਂ। ਜਸਵਿੰਦਰ ਟਿਵਾਣਾ ਨੂੰ ਰਾਸ਼ਟਰਪਤੀ ਪੁਲੀਸ ਮੈਡਲ ਸਮੇਤ ਕਈ ਹੋਰ ਮਾਣ ਸਨਮਾਨ ਵੀ ਮਿਲ ਚੁੱਕੇ ਹਨ। ਡੀਜੀਪੀ ਡਿਸਕ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਅਮਨੀਤ ਕੌਡਲ ਵੱਲੋਂ ਲਾਈ ਗਈ।