ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਮੁਹਾਲੀ ਦੇ ਫੇਜ਼-1 ਵਿੱਚ 27ਵੇਂ ਯੂਨੀਵਰਸਲ ਵਿਰਾਸਤੀ ਅਖਾੜੇ ਮੌਕੇ ‘ਤੀਆਂ ਧੀਆਂ ਦੀਆਂ-3’ ਦੌਰਾਨ ਪੰਜਾਬੀ ਸੱਭਿਆਚਾਰ ਵਿੱਚ ਯੋਗਦਾਨ ਪਾਉਣ ਵਾਲੀ ਹਰਭਜਨ ਕੌਰ ਢਿੱਲੋਂ ਦਾ ਸਨਮਾਨ ਕੀਤਾ ਗਿਆ। ਇਹ ਸਮਾਗਮ ਯੂਨੀਵਰਸਲ ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਕਰਵਾਇਆ ਗਿਆ। 1952 ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਕਬਰਾਂਵਾਲਾ ਵਿੱਚ ਮਾਤਾ ਬਲਬੀਰ ਕੌਰ ਤੇ ਪਿਤਾ ਮੂਲਾ ਸਿੰਘ ਸੰਧੂ ਦੇ ਘਰ ਜਨਮੀ ਹਰਭਜਨ ਕੌਰ ਨੇ 1985 ਵਿੱਚ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਪਹਿਲੀ ਵਾਰ ਤੀਆਂ ਦੀ ਸ਼ੁਰੂਆਤ ਕੀਤੀ। ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਸੱਭਿਆਚਾਰਕ ਮਾਮਲੇ ਪੰਜਾਬ ਦੀ ਸਰਪ੍ਰਸਤੀ ਹੇਠ ਉਨ੍ਹਾਂ ਸੱਭਿਆਚਾਰਕ ਸਾਂਝ ਪਾਉਂਦੇ ਪ੍ਰੋਗਰਾਮ, ਸੈਮੀਨਾਰ, ਗਿੱਧੇ ਦੀਆਂ ਟੀਮਾਂ ਤਿਆਰ ਕੀਤੀਆਂ।