ਰੂਪਨਗਰ:
ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਫਿਲਪੀਨਜ਼ ਵਿੱਚ ਹੋਈ ਡਰੈਗਨ ਬੋਟ ਚੈਂਪੀਅਨਸ਼ਿਪ 2024 ਵਿੱਚ ਤਗ਼ਮੇ ਜਿੱਤੇ ਹਨ। ਇੱਥੇ ਪੁੱਜਣ ’ਤੇ ਡੀਸੀ ਹਿਮਾਂਸ਼ੂ ਜੈਨ ਨੇ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਭਾਰਤ ਦੇ ਕਰੀਬ 100 ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਅੱਠ ਖਿਡਾਰੀ ਨਵਪ੍ਰੀਤ ਕੌਰ, ਜੁਗਰਾਜ ਸਿੰਘ, ਮਨਿੰਦਰ ਸਿੰਘ, ਯੋਗੇਸ਼ ਸਿੰਘ, ਗੁਰਵਾਜ਼ ਸਿੰਘ, ਹਰਜੋਤ ਸਿੰਘ, ਏਕਮਜੋਤ ਸਿੰਘ ਤੇ ਪ੍ਰਭਜੋਤ ਸਿੰਘ ਤਗ਼ਮੇ ਜਿੱਤਣ ਵਿੱਚ ਕਾਮਯਾਬ ਹੋਏ ਹਨ। ਜੂਨੀਅਰ ਵਰਗ ਦੇ ਖਿਡਾਰੀਆਂ ਨੇ ਡੀ-10 ਰਾਹੀਂ 200 ਮੀਟਰ, 500 ਮੀਟਰ ਅਤੇ 2 ਕਿਲੋਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਨੇ ਡੀ-10 ਵਿੱਚ ਸੋਨ ਅਤੇ ਡੀ-20 ਵਰਗ ਵਿੱਚ ਕਾਂਸ਼ੀ ਦਾ ਤਗਮਾ ਜਿੱਤਿਆ। ਇਸ ਮੌਕੇ ਕੋਚ ਗੁਰਜਿੰਦਰ ਸਿੰਘ ਚੀਮਾ ਤੇ ਉਂਕਾਰਦੀਪ ਕੌਰ ਤੋਂ ਇਲਾਵਾ ਪਟਵਾਰ ਯੂਨੀਅਨ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਣੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ। -ਪੱਤਰ ਪ੍ਰੇਰਕ