ਬਲਵਿੰਦਰ ਰੈਤ
ਐਲਗਰਾਂ (ਨੂਰਪੁਰ ਬੇਦੀ), 31 ਮਾਰਚ
‘ਆਮ ਆਦਮੀ ਪਾਰਟੀ’ ਦੀ ਯੂਥ ਆਗੂ ਅਨਮੋਲ ਗਗਨ ਮਾਨ ਨੇ ਅੱਜ ਸੁਆਂ ਨਦੀ ਵਿੱਚ ਕੀਤੀ ਗਈ ਨਾਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰਨ ਮਗਰੋਂ ਮਾਈਨਿੰਗ ਵਿਰੁੱਧ ਇਲਾਕਾ ਸੰਘਰਸ਼ ਕਮੇਟੀ ਵੱਲੋਂ ਲਾਏ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਗੈਰ-ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇਗੀ ਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗਗਨ ਮਾਨ ਨੇ ਪਿੰਡ ਐਲਗਰਾਂ ਵਿੱਚ ਮਾਈਨਿੰਗ ਖ਼ਿਲਾਫ਼ ਤਿੰਨ ਹਫ਼ਤਿਆਂ ਤੋਂ ਧਰਨੇ ਲਾਈ ਬੈਠੇ ਸੰਘਰਸ਼ ਕਮੇਟੀ ਦੇ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਰੂਪ ਸਿੰਘ ਬੇਲਾ ਪ੍ਰਧਾਨ ਇਲਾਕਾ ਸਘੰਰਸ਼ ਕਮੇਟੀ, ਟਿੱਕਾ ਜਸਵੀਰ ਚੰਦ ਭਲਾਣ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਵਿਸ਼ਾਲ ਸੈਣੀ ,ਹਰਦੇਵ ਸਿੰਘ ਸਾਬਕਾ ਸਰਪੰਚ ਮਜਾਰੀ, ਰਘਵੀਰ ਸਿੰਘ ਹਰਸਾ ਬੇਲਾ, ਦਿਆਲ ਸਿੰਘ ਐਲਗਰਾਂ, ਜਸਵੰਤ ਸਿੰਘ ਬੇਲਾ, ਸੰਜੀਵ ਰਾਣਾ, ਜਸਵਿੰਦਰ ਸਿੰਘ ਭਨੂਹਾਂ, ਠਾਕੁਰ ਸਿੰਘ ਬੇਲਾ ਆਦਿ ਹਾਜ਼ਰ ਸਨ।