ਫ਼ਰੀਦਕੋਟ: ਫ਼ਰੀਦਕੋਟ ਦੇ ਨੇੜਲੇ ਪਿੰਡ ਕਲੇਰ ’ਚ ਭੱਠੇ ’ਤੇ ਕੰਮ ਕਰਦੀ ਇੱਕ ਪਰਵਾਸੀ ਮਜ਼ਦੂਰ ਔਰਤ ਨੇ ਕਥਿਤ ਤੌਰ ’ਤੇ ਆਪਣੀ ਕਰੀਬ ਇੱਕ ਮਹੀਨੇ ਦੀ ਧੀ ਨੂੰ ਘਰ ’ਚ ਬਣੀ ਖੂਹੀ ’ਚ ਸੁੱਟ ਕੇ ਮਾਰ ਦਿੱਤਾ। ਪਰਵਾਸੀ ਮਜ਼ਦੂਰ ਰਾਜੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਸ ਦੀ ਪਤਨੀ ਸਾਇਨਾ ਨਵਜੰਮੀ ਬੱਚੀ ਦਾ ਖਿਆਲ ਨਹੀਂ ਰੱਖਦੀ ਸੀ। ਸ਼ਿਕਾਇਤ ਅਨੁਸਾਰ ਸਾਇਨਾ ਨੇ ਅੱਜ ਤੜਕੇ 4 ਵਜੇ ਬੱਚੀ ਨੂੰ ਖੂਹੀ ’ਚ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ