ਗੁਰਬਖ਼ਸ਼ਪੁਰੀ
ਤਰਨ ਤਾਰਨ, 20 ਅਕਤੂਬਰ
ਕਸਬਾ ਹਰੀਕੇ ਪੱਤਣ ਵਿੱਚ ਬੀਤੀ ਰਾਤ 1.30 ਵਜੇ ਦੇ ਕਰੀਬ ਲੁਟੇਰਿਆਂ ਨੇ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸਾਬਕਾ ਫੌਜੀ ਸੁਖਦੇਵ ਸਿੰਘ, ਜੋ ਪੰਚਾਇਤ ਮੈਂਬਰ ਵੀ ਸੀ, ਦੇ ਘਰ ਰਾਤ ਲੁਟੇਰੇ ਆਏ ਤੇ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦਕਿ ਉਸ ਦੀ ਲੜਕੀ ਅਤੇ ਨੂੰਹ ਨੂੰ ਕਮਰੇ ’ਚ ਬੰਦ ਕਰ ਦਿੱਤਾ। ਲੁਟੇਰੇ ਘਰ ’ਚੋਂ ਸੁਖਦੇਵ ਸਿੰਘ ਦੀ ਬੰਦੂਕ ਅਤੇ ਸੋਨੇ ਦੀਆਂ 4 ਮੁੰਦਰੀਆਂ ਵੀ ਲੈ ਗਏ। ਐੱਸਪੀ ਵਿਸ਼ਾਲਜੀਤ ਸਿੰਘ ਤੇ ਡੀਐੱਸਪੀ ਸਤਨਾਮ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ।