ਚੰਡੀਗੜ੍ਹ, 1 ਅਕਤੂਬਰ
ਝੱਜਰ ਵਿਚ ਅੱਜ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਸਬੰਧਤ ਇਕ ਪ੍ਰੋਗਰਾਮ ’ਚ ਅੜਿੱਕਾ ਡਾਹੁਣ ਪਹੁੰਚੇ ਕਿਸਾਨਾਂ ਨੂੰ ਖਿੰਡਾਉਣ ਲਈ ਹਰਿਆਣਾ ਪੁਲੀਸ ਨੇ ਜਲ ਤੋਪਾਂ ਦਾ ਇਸਤੇਮਾਲ ਕੀਤਾ। ਪੁਲੀਸ ਅਨੁਸਾਰ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਬੈਰੀਕੇਡ ਟੱਪ ਕੇ ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੀ ਥਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਇਹ ਪ੍ਰੋਗਰਾਮ ਝੱਜਰ ਵਿਚ ਇਕ ਸਰਕਾਰੀ ਕਾਲਜ ’ਚ ਸੀ। ਪੁਲੀਸ ਅਨੁਸਾਰ ਪ੍ਰਦਰਸ਼ਨਕਾਰੀ ਪ੍ਰੋਗਰਾਮ ਵਾਲੀ ਥਾਂ ਨੇੜੇ ਇਕੱਤਰ ਹੋਏ, ਜਿਨ੍ਹਾਂ ਵਿੱਚੋਂ ਕੁਝ ਨੇ ਬੈਰੀਕੇਡ ਟੱਪ ਕੇ ਪ੍ਰੋਗਰਾਮ ਵਿਚ ਜਾਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਝੱਜਰ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਕਾਨੂੰਨ ਵਿਵਸਥਾ ਸੰਭਾਲਣ ਲਈ ਮੌਕੇ ’ਤੇ ਪਹੁੰਚ ਗਏ ਸਨ। ਚੌਟਾਲਾ ਨੇ ਇਸ ਤੋਂ ਬਾਅਦ ਝੱਜਰ ਵਿਚ ਹੀ ਇਕ ਹੋਰ ਪ੍ਰੋਗਰਾਮ ’ਚ ਸ਼ਾਮਲ ਹੋਣਾ ਸੀ। -ਪੀਟੀਆਈ