ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਕਤੂਬਰ
ਖੇਤੀ ਬਿਲਾਂ ਖ਼ਿਲਾਫ਼ ਮੋਗਾ ਵਿੱਚ ਅਨੋਖਾ ਕਿਸਾਨ ਅੰਦੋਲਨ ਸਾਹਮਣੇ ਆਇਆ। ਇਥੇ ਕਿਸਾਨਾਂ ਨੇ ਆਪਣੀਆਂ ਮੱਝਾਂ ਗਾਵਾਂ ਰੇਲ ਲਾਈਨ ਨਾਲ ਬੰਨ੍ਹ ਦਿੱਤੀਆਂ। ਮੱਝਾਂ ਗਾਂਵਾ ਦਾ ਦੁੱਧ ਤੋਂ ਲੱਸੀ ਦੇ ਨਾਲ ਚੌਲ ਤੇ ਦਾਲ ਰੋਟੀ ਦਾ ਲੰਗਰ ਚਾਲੂ ਕਰ ਦਿੱਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਹੁਣ ਕਿਸਾਨ ਆਪਣੀਆਂ ਮੱਝਾਂ ਗਾਵਾਂ ਨੁੂੰ ਅੰਦੋਲਨ ਸਥਾਨ ਉੱਤੇ ਲਿਆ ਕੇ ਸਾਂਭਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨ ਕੇਵਲ ਮਨੁੱਖੀ ਵਸੋਂ ਲਈ ਹੀ ਘਾਤਕ ਨਹੀਂ ਸਗੋਂ ਇਹ ਜਾਨਵਰਾਂ ਲਈ ਵੀ ਚਾਰੇ ਦਾ ਸੰਕਟ ਖੜਾ ਕਰ ਦੇਣਗੇ।। ਉਨ੍ਹਾਂ ਕਿਹਾ ਕਿ ਜਿੱਥੇ ਲੋਕਾਂ ਕੋਲੋਂ ਜ਼ਮੀਨ ਖੁੱਸੇਗੀ, ਓਥੇ ਘਰਾਂ ਵਿੱਚ ਮਾਲ ਡੰਗਰ ਵੀ ਨਹੀਂ ਬਚੇਗਾ।
ਇਥੇ ਰੋਲ ਰੋਕੋ ਅੰਦੋਲਨ ਵਿੱਚ ਪੀਐੱਸਯੂ, ਨੌਜਵਾਨ ਭਾਰਤ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਮਜ਼ਦੂਰਾਂ ਤੇ ਸਰਵ ਭਾਰਤ ਨੌਜਵਾਨ ਮੋਗਾ ਨੇ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਵੀ ਕੀਤਾ। ਇਸ ਮੌਕੇ ਗਗਨ ਸੰਗਰਾਮੀ, ਵਿੱਕੀ ਮਹੇਸਰੀ ਨੇ ਵਿਦਿਆਰਥੀ ਘੋਲਾਂ ਦੀ ਸ਼ਾਨਾਮੱਤੀ ਵਿਰਾਸਤ ਉੱਤੇ ਰੌਸ਼ਨੀ ਪਾਈ ਅਤੇ ਕਿਸਾਨੀ ਅੰਦੋਲਨ ਨਾਲ ਡੱਟ ਕੇ ਖੜਨ ਦਾ ਐਲਾਨ ਕੀਤਾ। ਇਸ ਮੌਕੇ ਸਤਨਾਮ ਸਿੰਘ ਬਹਿਰੂ, ਕਾਮਰੇਡ ਸੂਰਤ ਸਿੰਘ ਧਰਮਕੋਟ, ਪਰਗਟ ਸਿੰਘ ਸਾਫੂਵਾਲਾ, ਬੀਕੇਯੂ ਕਾਦੀਆ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਸੀਪੀਆਈ ਆਗੂ ਕੁਲਦੀਪ ਭੋਲਾ, ਕਿਸਾਨ ਆਗੂ ਬਲਵੰਤ ਸਿੰਘ ਬ੍ਰਾਹਮਕੇ, ਵਿਦਿਆਰਥੀ ਆਗੂ ਕਰਮਜੀਤ ਮਾਣੂੰਕੇ, ਸੁੱਖਾ ਸਿੰਘ ਵਿਰਕ, ਹਰਭਜਨ ਸਿੰਘ ਘੋਲੀਆ, ਦਰਸ਼ਨ ਸਿੰਘ ਰੌਲੀ, ਕਰਮਵੀਰ ਕੌਰ ਬੱਧਨੀ, ਮੋਹਨ ਸਿੰਘ ਔਲਖ, ਜਗਵਿੰਦਰ ਕਾਕਾ, ਨਛੱਤਰ ਸਿੰਘ ਪ੍ਰੇਮੀ, ਕੁਲਦੀਪ ਸਿੰਘ ਖਹਿਰਾ, ਉਦੈ ਬੱਡੂਵਾਲ, ਸੁਖਵਿੰਦਰ ਸਿੰਘ ਬ੍ਰਾਹਮਕੇ, ਗੁਰਨੇਕ ਸਿੰਘ ਬਰਾੜ, ਮੁਕੰਦ ਸਿੰਘ ਜਾਨੀਆਂ, ਅਵਤਾਰ ਚੜਿੱਕ, ਗੁਰਜੀਤ ਕੌਰ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਸੰਤਾ ਸਿੰਘ, ਸੁੱਖਾ ਕੜਿਆਲ, ਹਰਜੋਤ ਸਾਫੂਵਾਲਾ, ਬੂਟਾ ਸਿੰਘ ਤਖਾਣਵੱਧ ਨੇ ਸੰਬੋਧਨ ਕੀਤਾ।