ਰੂਪਨਗਰ: ਇੱਥੇ ਪਰਮਾਰ ਹਸਪਤਾਲ ਰੂਪਨਗਰ ਵਿਖੇ ਐਡਵਾਂਸਡ ਇੰਟੈਂਸਿਵ ਕੇਅਰ ਯੂਨਿਟ ਅਤੇ ਆਕਸੀਜਨ ਜੈਘਨਰੇਸ਼ਨ ਪਲਾਂਟ ਦੀ ਸ਼ੁਰੂਆਤ ਕੀਤੀ ਗਈ। ਦਸ ਬਿਸਤਰਿਆਂ ਵਾਲੇ ਆਈਸੀਯੂ ਅਤੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਵੱਲੋਂ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਪਰਮਾਰ ਹਸਪਤਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕੋਵਿਡ ਸੰਕਟ ਦੌਰਾਨ ਇਸ ਹਸਪਤਾਲ ਨੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਸਲਾਹੁਣਯੋੋਗ ਭੂਮਿਕਾ ਨਿਭਾਈ ਹੈ। ਇਸ ਮੌਕੇ ਡਾ. ਭਾਨੂੰ ਪ੍ਰਤਾਪ ਸਿੰਘ ਪਰਮਾਰ ਅਤੇ ਡਾ. ਨਮਰਤਾ ਪਰਮਾਰ ਤੋਂ ਬਿਨਾਂ ਹਸਪਤਾਲ ਦੇ ਹੋਰ ਡਾਕਟਰ ਅਤੇ ਸਟਾਫ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ