ਚੰਡੀਗੜ੍ਹ, 8 ਮਈ
ਸਿਆਚਿਨ ਵਿੱਚ ਪਿਛਲੇ ਮਹੀਨੇ ਬਰਫ਼ ਦੇ ਤੋਦੇ ਡਿੱਗਣ ਕਾਰਨ ਜ਼ਖ਼ਮੀ ਹੋਏ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸਿਪਾਹੀ ਪ੍ਰਗਟ ਸਿੰਘ ਨੇ ਅੱਜ ਚੰਡੀਗੜ੍ਹ ਕਮਾਂਡ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਘਟਨਾ ਬੀਤੀ 25 ਅਪਰੈਲ ਨੂੰ ਵਾਪਰੀ ਸੀ, ਜਿਸ ਵਿੱਚ ਦੋ ਹੋਰ ਜਵਾਨਾਂ ਸਿਪਾਹੀ ਅਮਰਦੀਪ ਸਿੰਘ ਵਾਸੀ ਪਿੰਡ ਕਰਮਗੜ੍ਹ (ਬਰਨਾਲਾ) ਅਤੇ ਸਿਪਾਹੀ ਪ੍ਰਭਜੀਤ ਸਿੰਘ ਵਾਸੀ ਪਿੰਡ ਹਾਕਮਵਾਲਾ (ਮਾਨਸਾ) ਦੀ ਮੌਤ ਹੋ ਗਈ ਸੀ। ਇਹ ਤਿੰਨੋ ਜਵਾਨ ਭਾਰਤੀ ਫ਼ੌਜ ਦੀ 21 ਪੰਜਾਬ ਰੈਜ਼ੀਮੈਂਟ ਵਿੱਚ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪ੍ਰਗਟ ਸਿੰਘ ਪਿੰਡ ਦੋਰਾਬਜੀ (ਗੁਰਦਾਸਪੁਰ) ਦਾ ਰਹਿਣ ਵਾਲਾ ਸੀ। -ਪੀਟੀਆਈ