ਚੰਡੀਗੜ੍ਹ (ਟਨਸ):
ਸਰਕਾਰ ਨੇ ਨਵੇਂ ਮੰਤਰੀਆਂ ਦੇ ਨਾਲ ਲੋਕ ਸੰਪਰਕ ਅਧਕਾਰੀ ਤਾਇਨਾਤ ਕਰ ਦਿੱਤੇ ਹਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਮਾਲ, ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੀਆਰਓ ਨਵਦੀਪ ਸਿੰਘ ਗਿੱਲ ਅਤੇ ਸੈਰ-ਸਪਾਟਾ, ਪੇਂਡੂ ਵਿਕਾਸ ਤੇ ਪੰਚਾਇਤ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਪੀਆਰਓ ਨਰਿੰਦਰ ਪਾਲ ਸਿੰਘ ਜਗਦਿਓ, ਰੱਖਿਆ ਸੇਵਾਵਾਂ, ਆਜ਼ਾਦੀ ਘੁਲਾਟੀਏ ਮੰਤਰੀ ਮਹਿੰਦਰ ਭਗਤ ਨਾਲ ਪੀਆਰਓ ਕੁਲਤਾਰ ਸਿੰਘ ਅਤੇ ਖਣਨ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਏਪੀਆਰਓ ਬਲਜਿੰਦਰ ਸੈਣੀ ਨੂੰ ਤਾਇਨਾਤ ਕੀਤਾ ਗਿਆ ਹੈ।