ਲੁਧਿਆਣਾ: ਨਗਰ ਸੁਧਾਰ ਟਰੱਸਟ ਐੱਲਡੀਪੀ ਅਲਾਟਮੈਂਟ ਘਪਲੇ ’ਚ ਚਾਹੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ ਪਰ ਹਾਲੇ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਇੱਕ ਪਾਸੇ ਜਿੱਥੇ ਪਲਾਟ ਅਲਾਟਮੈਂਟ ਘਪਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਸਬੰਧਤ ਵਿਭਾਗ ਨੇ ਆਡਿਟ ਟੀਮ ਨੂੰ ਜਾਂਚ ਲਈ ਫਾਈਲਾਂ ਸੌਂਪ ਦਿੱਤੀਆਂ ਹਨ। ਇਹ ਟੀਮ 2019 ਤੋਂ 2022 ਤੱਕ ਦੀਆਂ ਫਾਈਲਾਂ ਦੀ ਜਾਂਚ ਕਰੇਗੀ। ਇਸ ਮਾਮਲੇ ’ਚ ਈਓ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਟੀਮ ਇਨ੍ਹਾਂ ਤਿੰਨ ਸਾਲਾਂ ਦੌਰਾਨ ਈ-ਟੈਂਡਰ ਤੇ ਐੱਲਡੀਪੀ ਕੇਸਾਂ ਸਣੇ ਜਿੰਨੀਆਂ ਵੀ ਨੀਲਾਮੀਆਂ ਹੋਈਆਂ ਹਨ, ਉਨ੍ਹਾਂ ਦੀ ਜਾਂਚ ਕਰੇਗੀ। -ਟਨਸ