ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 1 ਦਸੰਬਰ
ਇਪਟਾ ਪੰਜਾਬ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਅਤੇ ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ ਦੇ ਸਹਿਯੋਗ ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇਪਟਾ ਦੀ ਦੋ ਰੋਜ਼ਾ ਨੈਸ਼ਨਲ ਕਮੇਟੀ ਮਿਲਣੀ 4 ਅਤੇ 5 ਦਸੰਬਰ ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿੱਚ ਹੋਵੇਗੀ। ਇਸ ਵਿੱਚ ਸਤਿਆਜੀਤ ਰੇਅ, ਸਾਹਿਰ ਲੁਧਿਆਣਵੀ, ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ ਅਤੇ ਅੰਮ੍ਰਿਤ ਰੇਅ ਦੇ ਜਨਮ-ਸ਼ਤਾਬਦੀ ਸਮਾਰੋਹ ਸਬੰਧੀ ਲੋਕ-ਹਿਤੈਸ਼ੀ ਸੱਭਿਆਚਾਰਕ ਸ਼ਾਮਾਂ ਕਰਵਾਈਆਂ ਜਾਣਗੀਆਂ। ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਮੁੱਖ-ਮਹਿਮਾਨ ਵਜੋਂ ਜੈਪੁਰ ਤੋਂ ਇਪਟਾ ਦੇ ਕੌਮੀ ਪ੍ਰਧਾਨ ਡਾ. ਰਣਵੀਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੁੰਬਈ ਤੋਂ ਫਿਲਮ ਅਭਿਨੇਤਾ ਤੇ ਇਪਟਾ ਦੇ ਕੌਮੀ ਮੀਤ-ਪ੍ਰਧਾਨ ਅੰਜਨ ਸ੍ਰੀਵਾਸਤਵ ਸ਼ਾਮਲ ਹੋਣਗੇ।