ਜਸਬੀਸ ਸਿੰਘ ਚਾਨਾ
ਫਗਵਾੜਾ, 12 ਨਵੰਬਰ
ਪੱਤਰਕਾਰਾਂ ਨੂੰ ਹਮੇਸ਼ਾ ਆਪਣੀ ਸੰਘਰਸਸ਼ੀਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਵਿਚਾਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਉੱਘੇ ਲੇਖਕ ਸੁਰਜੀਤ ਪਾਤਰ ਨੇ ਅੱਜ ਇਥੇ ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋਫ਼ੈਸਰ ਜਸਵੰਤ ਸਿੰਘ ਗੰਡਮ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਗਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਇਸ ਸਾਲਾਨਾ ਪੁਰਸਕਰਾ ਵੰਡ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਪਾਤਰ ਨੇ ਕਿਹਾ ਕਿ ਲੋਕ ਖਰੀ ਤੇ ਖੋਟੀ ਦੋਵੇਂ ਕਿਸਮ ਦੀ ਰਾਜਨੀਤੀ ਕਰਦੇ ਹਨ ਪਰ ਪੱਤਰਕਾਰ ਨੂੰ ਆਪਣੀ ਚੰਗੀ ਤੇ ਉਸਾਰੂ ਸੋਚ ’ਤੇ ਪਹਿਰਾ ਦਿੰਦੇ ਹੋਏ ਖਰੀ ਰਾਜਨੀਤੀ ਦਾ ਹਮਾਇਤੀ ਬਣੇ ਰਹਿਣਾ ਚਾਹੀਦਾ ਹੈ। ਇਸ ਮੌਕੇ 2021 ਦਾ ਸਨਮਾਨ ਪੁਰਸਕਾਰ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਤੇ ‘ਅਜੀਤ’ ਦੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੂੰ ਦਿੱਤਾ ਗਿਆ। ਦੋਵੇਂ ਪੱਤਰਕਾਰਾਂ ਨੂੰ ਟਰਾਫ਼ੀਆਂ, ਦੁਸ਼ਾਲਾ, ਸਨਮਾਨ ਪੱਤਰ ਤੇ 11-11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।