ਪੱਤਰ ਪ੍ਰੇਰਕ
ਦੇਵੀਗੜ੍ਹ, 21 ਦਸੰਬਰ
ਪਿੰਡ ਕਪੂਰੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੂਲ ਨੂੰ ਸੁੰਦਰ ਬਣਾਉਣ ਦਾ ਜ਼ਿੰਮਾ ਲਿਆ ਹੈ।
ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਕੂਲ ਨੇ ਇੱਥੋਂ ਦੇ ਅਧਿਆਪਕਾਂ ਦੀ ਮਿਹਨਤ ਨਾਲ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਕਈ ਇਨਾਮ ਜਿੱਤੇ ਹਨ ਇਸ ਕਰਕੇ ਹੀ ਇਸ ਸਕੂਲ ਦੀ ਤਰੱਕੀ ਲਈ ਮੁੱਖ ਮੰਤਰੀ ਨੇ ਦੋ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ, ਜਿਸ ਨਾਲ ਸਕੂਲ ਦੇ ਗੇਟ ਅਤੇ ਸਕੂਲ ਨੂੰ ਆਉਂਦੀ ਸੜਕ ’ਤੇ ਟਾਈਲਾਂ ਲਗਾਈਆਂ ਜਾਣਗੀਆਂ। ਸਕੂਲ ਨੂੰ ਜਦੋਂ ਵੀ ਕਿਸੇ ਗ੍ਰਾਂਟ ਦੀ ਲੋੜ ਪਈ ਤਾਂ ਉਹ ਵੀ ਮੁੱਖ ਮੰਤਰੀ ਦੇ ਅਖ਼ਤਿਆਰੀ ਫੰਡ ਵਿੱਚੋਂ ਦਿੱਤੀ ਜਾਵੇਗੀ।