ਰਵਿੰਦਰ ਰਵੀ
ਬਰਨਾਲਾ, 9 ਸਤੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵਿਸ਼ੇਸ਼ ਸਿਹਤ ਬੀਮਾ ਸਕੀਮ ਤਹਿਤ ਕਰੋਨਾ ਯੋਧਾ, ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਮਰਹੂਮ ਪਰਮਜੀਤ ਕੌਰ ਦੇ ਪਰਿਵਾਰ ਨੂੰ ਸਨਮਾਨ ਪੱਤਰ ਤੇ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਪਰਿਵਾਰ ਨੂੰ ਚੈੱਕ ਚੰਡੀਗੜ੍ਹ ਵਿੱਚ ਦਿੱਤਾ ਗਿਆ। ਪਰਮਜੀਤ ਕੌਰ ਦੀ ਡਿਊਟੀ ਦੌਰਾਨ ਕਰੋਨਾ ਕਾਰਨ ਮੌਤ ਹੋ ਗਈ ਸੀ। ਸ੍ਰੀ ਸਿੱਧੂ ਨੇ ਦੱਸਿਆ ਕਿ ਪਿੰਡ ਲੋਹਗੜ੍ਹ (ਬਰਨਾਲਾ) ਦੀ ਮਲਟੀਪਰਪਜ਼ ਹੈਲਥ ਵਰਕਰ ਪਰਮਜੀਤ ਕੌਰ ਸਿਹਤ ਵਿਭਾਗ ਲਈ ਚਾਨਣ ਮੁਨਾਰਾ ਅਤੇ ਮਿਹਨਤੀ ਕਰਮਚਾਰੀ ਸੀ। ਉਹ 52 ਸਾਲਾਂ ਦੇ ਸਨ ਅਤੇ ਸੀਐੱਚਸੀ ਸੁਧਾਰ ਵਿਖੇ ਤਾਇਨਾਤ ਸਨ। ਉਨ੍ਹਾਂ ਦੀ ਮੌਤ 29 ਜੁਲਾਈ ਹੋਈ ਸੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਅਤੇ ਐਕਸਗ੍ਰੇਸ਼ੀਆ ਵੀ ਦਿੱਤੇ ਜਾਣਗੇ।