ਤਲਵੰਡੀ ਸਾਬੋ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਧਿਰਾਂ ਵੱਲੋਂ ‘ਗੁਰਾਂ ਦਾ ਪੰਜਾਬ ਜਵਾਬ ਮੰਗਦਾ, ਹਿਸਾਬ ਮੰਗਦਾ’ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ ਗਈ। ਖਾਲੜਾ ਮਿਸ਼ਨ ਦੀ ਆਗੂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਨਾਗਪੁਰ-ਦਿੱਲੀ ਪੱਖੀ ਧਿਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ, ਸਿੱਖਾਂ ਦਾ ਕਤਲੇਆਮ ਕਰਵਾਇਆ, ਝੂਠੇ ਪੁਲੀਸ ਮੁਕਾਬਲੇ ਕਰਵਾਏ ਤੇ ਸਿੱਖ ਕਤਲੇਆਮ ਦੇ ਮੁਲਜ਼ਮ ਬਚਾਏ। ਇਨ੍ਹਾਂ ਨੇ ਨਸ਼ਿਆਂ ਨਾਲ ਜਵਾਨੀ ਦਾ ਘਾਣ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਇਨ੍ਹਾਂ ਲੋਕਾਂ ਨੂੰ ਜਾਇਦਾਦਾਂ ਬਣਾ ਕੇ ਵੀ ਸਬਰ ਨਹੀਂ ਆਇਆ। -ਪੱਤਰ ਪ੍ਰੇਰਕ