ਲਖਵੀਰ ਸਿੰਘ ਚੀਮਾ
ਟੱਲੇਵਾਲ, 29 ਜਨਵਰੀ
ਪਿੰਡ ਪੱਖੋਕੇ ਦੇ ਮਜ਼ਦੂਰ ਦੀ ਦਿੱਲੀ ਵਿਖੇ ਕਿਸਾਨੀ ਮੋਰਚੇ ਵਿੱਚ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ ਪਿੰਡ ਪੱਖੋਕੇ ਦਾ ਮਜ਼ਦੂਰ ਜਗਸੀਰ ਸਿੰਘ (50) ਜੱਥੇਬੰਦੀ ਦੇ ਕਾਫ਼ਲੇ ਨਾਲ 23 ਜਨਵਰੀ ਤੋਂ ਦਿੱਲੀ ਕਿਸਾਨ ਅੰਦੋਲਨ ਦੇ ਟਿਕਰੀ ਬਾਰਡਰ ਵਿੱਚ ਡਟਿਆ ਹੋਇਆ ਸੀ। ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਗਸੀਰ ਸਿੰਘ ਦੀ ਦੇਹ ਨੂੰ ਦਿੱਲੀ ਦੇ ਹਸਪਤਾਲ ਵਿਚ ਰੱਖਿਆ ਗਿਆ ਹੈ। ਮ੍ਰਿਤਕ ਦਾ ਪਰਿਵਾਰ ਵੀ ਦਿੱਲੀ ਲਈ ਰਵਾਨਾ ਹੋਇਆ ਹੈ। ਮਜ਼ਦੂਰ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਪੁੱਤਰ ਹਨ।