ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਅਕਤੂਬਰ
ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਆਦਮਪੁਰ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨਗਰ ਕੌਂਸਲ ਆਦਮਪੁਰ ਵੱਲੋਂ ਬਣਾਈ ਜਾ ਰਹੀ ਨਹਿਰ ਦੇ ਨਾਲ-ਨਾਲ ਗਰੀਨ ਬੈਲਟ ਬਣਾਉਣ ਦੇ ਕੰਮ ਦਾ ਜਿਸ ਦੀ ਲਾਗਤ 52.88 ਲੱਖ, ਸਪੋਰਟਸ ਸਟੇਡੀਅਮ ਦੇ ਨੇੜੇ ਨਗਰ ਕੌਂਸਲ ਦੇ ਦਫਤਰ ਲਈ ਨਵੀਂ ਬਣਾਈ ਜਾ ਰਹੀ ਇਮਾਰਤ ਦੀ ਲਾਗਤ 2 ਕਰੋੜ ਰੁਪਏ ਅਤੇ ਜਵਾਹਰ ਨਗਰ ਅਤੇ ਰੇਲਵੇ ਰੋਡ ’ਤੇ ਪਾਏ ਜਾ ਰਹੇ 3.60 ਕਰੋੜ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਸਰਕਾਰ ਵਲੋਂ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਦਮਪੁਰ ਦੇ ਵਿਕਾਸ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਉੱਪ ਪ੍ਧਾਨ ਭੁਪਿੰਦਰ ਸਿੰਘ ਭਿੰਦਾ, ਸਹਿਰੀ ਪ੍ਧਾਨ ਦਸਵਿੰਦਰ ਕੁਮਾਰ, ਐਕਸੀਅਨ ਜਤਿੰਨ ਕੁਮਾਰ, ਮਦਨ ਲਾਲ ਅਗਰਵਾਲ ਸਾਬਕਾ ਉੱਪ ਪ੍ਧਾਨ, ਰਾਜੇਸ਼ ਕੁਮਾਰ ਰਾਜੂ, ਹਰਜਿੰਦਰ ਸਿੰਘ ਕਰਵਲ, ਵੀਨਾ ਚੌਡਾ, ਬਲਰਾਮ ਵਰਮਾਂ, ਕੰਨੂੰ ਬਾਂਸਲ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।