ਰੂਪਨਗਰ:
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਦੌਰਾਨ ਐਡਵੋਕੇਟ ਕੁਲਤਾਰ ਸਿੰਘ ਦੀ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਤੇ ਰੋਹਿਤ ਸੈਣੀ ਦੀ ਸਕੱਤਰ ਵਜੋਂ ਚੋਣ ਕੀਤੀ ਗਈ ਹੈ। ਐਡਵੋਕੇਟ ਕੁਲਤਾਰ ਸਿੰਘ ਨੂੰ ਸਾਬਕਾ ਪ੍ਰਧਾਨ ਅਜਮੇਰ ਸਿੰਘ ਨੇ ਸਮੁੱਚੀ ਟੀਮ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਦਾ ਕੌਲਰ ਸੌਂਪਿਆ ਅਤੇ ਨਵੀਂ ਟੀਮ ਨੇ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਰੂਪਨਗਰ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਨਵੇਂ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਆ। ਇਸ ਮੌਕੇ ਅਜਮੇਰ ਸਿੰਘ, ਸਕੱਤਰ ਰੋਹਿਤ ਸੈਣੀ, ਅਜਮੇਰ ਸਿੰਘ, ਰਾਜੂ ਵਰਮਾ ਅਤੇ ਗੁਰਿੰਦਰਜੀਤ ਮਾਨ ਤੇ ਸ਼ਿਵ ਕੁਮਾਰ ਸੈਣੀ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ