ਪੱਤਰ ਪ੍ਰੇਰਕ
ਬੰਗਾ, 15 ਅਕਤੂਬਰ
ਪਿੰਡ ਢਾਹਾਂ ਨੂੰ ਪੰਜਾਬੀ ਸਾਹਿਤ ’ਚ ਸਭ ਤੋਂ ਵੱਡੀ ਰਾਸ਼ੀ ਵਾਲਾ ਪੁਰਸਕਾਰ ਦੇਣ ਨਾਲ ਕੌਮਾਂਤਰੀ ਪਛਾਣ ਮਿਲੀ ਹੈ। ਇਹ ਕਾਰਜ ਪਿੰਡ ਢਾਹਾਂ ਵਾਸੀ ਬਰਜਿੰਦਰ ਸਿੰਘ ਢਾਹਾਂ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਦਿਆਂ ਆਪਣੀ ਕਰਮ ਭੂਮੀ ਵੈਨਕੂੂਵਰ ਤੋਂ ਕਰਦੇ ਆ ਰਹੇ ਹਨ। ਇਸ ਵਾਰ ਇਸ ਪੁਰਸਕਾਰ ਲਈ ਲਾਹੌਰ ਦੇ ਲੇਖਕ ਨੈਨ ਸੁੱਖ ਦੀ ਪੁਸਤਕ ‘ਜੋਗੀ ਸੱਪ ਤਰਾਹ’ ਨੂੰ ਚੁਣਿਆ ਗਿਆ ਹੈ। ਇਸ ਇਨਾਮ ’ਚ 25 ਹਜ਼ਾਰ ਡਾਲਰ ਸ਼ਾਮਲ ਹਨ। ਇਵੇਂ ਵੀਹ ਹਜ਼ਾਰ ਡਾਲਰ ਦੀ ਬਰਾਬਰ ਨਗਦੀ ਵਾਲੇ ਉਤਸ਼ਾਹੂ ਪੁਰਸਕਾਰ ‘ਆਪਣੇ ਆਪਣੇ ਮਰਸੀਏ’ (ਸਰਘੀ, ਅੰਮ੍ਰਿਤਸਰ) ਅਤੇ ‘ਮਿੱਟੀ ਬੋਲ ਪਈ’ (ਬਲਵੀਰ ਮਾਧੋਪੁਰੀ, ਨਵੀਂ ਦਿੱਲੀ) ਆਦਿ ਨੂੰ ਦਿੱਤੇ ਜਾਣਗੇ। ਇਸ ਪੁਰਸਕਾਰ ਲਈ ਭਾਰਤ ਤੇ ਪਾਕਿਸਤਾਨ ਤੋਂ 40 ਪੁਸਤਕਾਂ ਦਰਜ ਹੋਈਆਂ ਸਨ।