ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਸਤੰਬਰ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ 349ਵੇਂ ਦਿਨ ਦਿੱਤੇ ਜਾ ਰਹੇ ਧਰਨੇ ਦੌਰਾਨ ਕਿਸਾਨਾਂ ਨੂੰ ਫਰਦਾਂ ਨਾ ਦੇਣ ਸਗੋਂ ਆਪਣੀ ਫਸਲ ਨੂੰ ਬਿਨਾਂ ਸ਼ਰਤ ਮੰਡੀ ਵਿੱਚ ਵੇਚਣ ਲਈ ਸੰਘਰਸ਼ ਦੇ ਰਾਹ ਵਿੱਡਣ ਦਾ ਸੱਦਾ ਦਿੱਤਾ ਗਿਆ। ਜਥੇਬੰਦੀ ਨੇ ਮਤਾ ਪਾਸ ਕਰਕੇ ਝੋਨੇ ਦੇ ਨਾੜ ਨੂੰ ਸਾੜਨ ਸਬੰਧੀ ਸਰਕਾਰ ਵੱਲੋਂ ਸਖਤ ਸਜ਼ਾ ਅਤੇ ਇਕ ਕਰੋੜ ਰੁਪਏ ਜੁਰਮਾਨੇ ਲਗਾਉਣ ਵਾਲੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਕਾਲੇ ਕਿਸਾਨ ਮਾਰੂ ਫੁਰਮਾਨ ਸੁਣਾ ਰਹੀ ਹੈ। ਅੱਜ ਦੇ ਇਸ ਮੋਰਚੇ ਦੀ ਸਟੇਜ ਸ਼ਿਵਰਾਜ ਸਿੰਘ ਗੁਰਨੇ ਕਲਾਂ ਨੇ ਬਾਖੂਬੀ ਸੰਭਾਲੀ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਨਿੱਕਾ ਸਿੰਘ ਸੰਗਤੀਵਾਲਾ, ਪ੍ਰੀਤਮ ਸਿੰਘ ਲਹਿਲ ਖੁਰਦ, ਰੋਸ਼ਨ ਮੂਣਕ, ਜਸਵੀਰ ਲਹਿਲ ਕਲਾਂ, ਜਸਵਿੰਦਰ ਕੌਰ ਗਾਗਾ, ਕੁਲਵਿੰਦਰ ਕੌਰ ਖਾਈ ਨੇ ਵਿਚਾਰ ਰੱਖੇ।