ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਮਾਰਚ
ਇਥੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ 7 ਮਾਰਚ ਨੂੰ 4-5 ਹਜ਼ਾਰ ਦੇ ਔਰਤਾਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ। ਇਥੇ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਕਈ ਮਹੀਨਿਆਂ ਤੋਂ ਲੱਗੇ ਧਰਨੇ ਵਿਚ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ
ਦਿੱਲੀ ਜਾਣ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਔਰਤਾਂ ਵਿੱਚ ਦਿੱਲੀ ਵਿਖੇ ਲੱਗੇ ਮੋਰਚੇ ਵਿਚ ਜਾਣ ਲਈ ਬਹੁਤ ਉਤਸ਼ਾਹ ਹੈ। ਇਸ ਮੌਕੇ ਰਾਮਚੰਦ ਸਿੰਘ ਚੋਟੀਆਂ, ਜਗਸੀਰ ਸਿੰਘ ਖੰਡੇਬਾਦ, ਹਰਜਿੰਦਰ ਸਿੰਘ ਨੰਗਲਾ, ਬਹਾਦਰ ਸਿੰਘ ਭੁਟਾਲ ਖੁਰਦ, ਬਲਵਿੰਦਰ ਸਿੰਘ ਮਨਿਆਣਾ,ਰਾਮ ਸਿੰਘ ਢੀਂਡਸਾ ਕਾਰਜਕਾਰੀ ਪ੍ਰਧਾਨ, ਜਸ਼ਨਦੀਪ ਕੌਰ ਪਿਸ਼ੌਰ ਨੇ ਸੰਬੋਧਨ ਕੀਤਾ।