ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਅਪਰੈਲ
ਇਥੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਰਿਲਾਇੰਸ ਪੈਟਰੋਲ ਪੰਪ ’ਤੇ ਪੱਕੇ ਮੋਰਚੇ ਦੇ 184ਵੇਂ ਦਿਨ ਔਰਤਾਂ ਨੇ ਵਧੇਰੀ ਸ਼ਮੂਲੀਅਤ ਕੀਤੀ। ਧਰਨੇ ਨੂੰ ਜਥੇਬੰਦੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਧਰਨਾ 184ਵੇਂ ਦਿਨ ਵੀ ਚੱਲ ਰਿਹਾ ਹੈ। ਹੁਣ ਕਣਕ ਦੀ ਵਾਢੀ ਦਾ ਕੰਮ ਚੱਲਣਾ ਹੈ। ਇਸ ਲਈ 10 ਤੋਂ 15 ਦਿਨਾਂ ਲਈ ਪੱਕੇ ਮੋਰਚੇ ਵਿਚ ਮਰਦਾਂ ਦੀ ਜਗ੍ਹਾ ਔਰਤਾਂ ਮੱਲਣਗੀਆ ਅਤੇ ਸਟੇਜ ਦੀ ਕਾਰਵਾਈ ਦੇ ਨਾਲ- ਨਾਲ ਮੋਰਚੇ ਦੀ ਅਗਵਾਈ ਵੀ ਔਰਤਾਂ ਹੀ ਕਰਨਗੀਆਂ।
ਇਸ ਮੌਕੇ ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਗੁਰਮੇਲ ਕੌਰ ਗਿਦਰਿਆਣੀ, ਜਸ਼ਨਦੀਪ ਕੌਰ ਪਿਸ਼ੌਰ, ਬਲਜੀਤ ਕੌਰ ਲਹਿਲ ਕਲਾਂ, ਰਮਨਦੀਪ ਕੌਰ, ਜਸਪਾਲ ਕੌਰ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਜਗਸੀਰ ਸਿੰਘ ਖੰਡੇਬਾਦ, ਜਗਦੀਪ ਸਿੰਘ ਲਹਿਲ ਖੁਰਦ ਨੇ ਕਿਹਾ ਕਿ ਐੱਚਡੀਐੱਫਸੀ ਬੈਂਕ ਦੀ ਬਰਾਂਚ ਲਹਿਰਾਗਾਗਾ ਅੱਗੇ 6 ਅਪਰੈਲ ਨੂੰ ਧਰਨਾ ਦੇਣਾ ਦਿੱਤਾ ਜਾ ਰਿਹਾ ਹੈ।