ਜਗਮੋਹਨ ਸਿੰਘ
ਘਨੌਲੀ, 1 ਅਗਸਤ
ਇਥੇ ਟੈਲੀਫੋਨ ਐਕਸਚੇਂਜ ਘਨੌਲੀ ਵਿੱਚ ਲੱਗੇ ਟਾਵਰ ’ਤੇ ਅਸਮਾਨੀ ਬਿਜਲੀ ਡਿੱਗਣ ਦਰਸੰਚਾਰ ਉਪਕਰਨ ਸੜ ਗਏ ਤੇ ਸੇਵਾਵਾਂ ਠੱਪ ਹੋ ਗਈਆਂ। ਜਾਣਕਾਰੀ ਅਨੁਸਾਰ ਟਾਵਰ ’ਤੇ ਅਸਮਾਨੀ ਬਿਜਲੀ ਡਿੱਗਣ ਸਦਕਾ ਜਿੱਥੇ ਐਕਸਚੇਜ ਅੰਦਰ ਲੱਗੇ ਬੀ.ਐਸ.ਐਨ.ਐਲ ਦੇ ਕਈ ਉਪਕਰਨ ਤੇ ਜੀਓ ਦਾ ਰੋਟਰ ਸੜ ਗਿਆ। ਦੋਵਾਂ ਕੰਪਨੀਆਂ ਨੇ ਸ਼ਾਮ ਤਕ ਮੋਬਾਈਲ ਸੇਵਾਵਾਂ ਬਹਾਲ ਕਰ ਦਿੱਤੀਆਂ ਪਰ ਲੈਡਲਾਈਨ ਤੇ ਬਰਾਂਡਬੈਂਡ ਸੇਵਾ ਹਾਲੇ ਵੀ ਠੱਪ ਹੈ।