ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਗਸਤ
ਵਿਅੰਗਕਾਰ ਦੀਪਕ ਜਲੰਧਰੀ (88) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪੱਤਰਕਾਰੀ ਨਾਲ ਵੀ ਲੰਮਾ ਸਮਾਂ ਜੁੜੇ ਰਹੇ। ਲੰਮੇ ਸਮੇਂ ਤੋਂ ਬਿਮਾਰ ਦੀਪਕ ਜਲੰਧਰੀ ਨੇ ਅੱਜ ਸਵੇਰੇ 9 ਵਜੇ ਆਖਰੀ ਸਾਹ ਲਿਆ। ਸ਼ਾਮ 4 ਵਜੇ ਕਿਸ਼ਨਪੁਰਾ ਸ਼ਮਸਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਰਮਨ ਅਰੋੜਾ, ‘ਆਪ’ ਆਗੂ ਦੀਪਕ ਬਾਲੀ, ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਸਾਬਕਾ ਵਿਧਾਇਕ ਰਾਜਿੰਦਰ ਬੇਰੀ ਤੇ ਮਨੋਰੰਜਨ ਕਾਲੀਆ ਸਮੇਤ ਹੋਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦੀਪਕ ਜਲੰਧਰੀ ਦਾ ਜਨਮ 4 ਅਪਰੈਲ 1934 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ ਸੀ। ਉਨ੍ਹਾਂ ਸਾਹਿਤ ਦੀ ਝੋਲੀ 15 ਦੇ ਕਰੀਬ ਪੁਸਤਕ ਨੂੰ ਪਾਈਆਂ। ਜਲੰਧਰ ਦੇ ਇਤਿਹਾਸ ਬਾਰੇ ਉਨ੍ਹਾਂ ਦੀ ਪੁਸਤਕ ਸਭ ਤੋਂ ਜ਼ਿਆਦਾ ਮਕਬੂਲ ਹੋਈ।