ਚੰਡੀਗੜ੍ਹ (ਟਨਸ): ਪੰਜਾਬ ਪੁਲੀਸ ਨੇ ਬਰਖਾਸਤ ਪੁਲੀਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ਼ ਨਵੇਂ ਸਿਰਿਓਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਰਾਜਜੀਤ ਪਹਿਲਾਂ ਹੀ ਵਿਦੇਸ਼ ਭੱਜ ਗਿਆ ਹੈ। ਪੁਲੀਸ ਨੇ ਪਿਛਲੇ ਹਫ਼ਤੇ ਰਾਜਜੀਤ ਨੂੰ ਭਗੌੜਾ ਐਲਾਨੇ ਜਾਣ ਮਗਰੋਂ ਉਸ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਵਿੱਢੀ ਸੀ। ਪੁਲੀਸ ਸੂਤਰਾਂ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਰਾਜਜੀਤ ਸਿੰਘ ਵਿਦੇਸ਼ ਭੱਜ ਗਿਆ ਹੈ ਕਿਉਂਕਿ ਸੰਪਤੀ ਜ਼ਬਤ ਕੀਤੇ ਜਾਣ ਸਬੰਧੀ ਨੋਟਿਸਾਂ ਦਾ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਸੂਤਰਾਂ ਨੇ ਕਿਹਾ, ‘‘ਅਜਿਹੀ ਉਮੀਦ ਸੀ ਕਿ ਸੰਪਤੀ ਜ਼ਬਤ ਕਰਨ ਦੇ ਨੋਟਿਸਾਂ ਮਗਰੋਂ ਉਹ ਆਤਮ-ਸਮਰਪਣ ਕਰ ਦੇਵੇਗਾ ਕਿਉਂਕਿ ਉਹ ਇਸ ਨੂੰ ਜੱਦੀ ਜਾਇਦਾਦ ਦੱਸਦਾ ਸੀ।’’ ਉਂਜ ਪੁਲੀਸ ਨੇ ਰਾਜਜੀਤ ਦੇ ਦੇਸ਼ ’ਚ ਕਿਤੇ ਲੁਕੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।