ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਅੱਜ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ ਡਰਾਅ ਐਲਾਨ ਦਿੱਤਾ ਹੈ। ਡਰਾਅ ਲੁਧਿਆਣਾ ਵਿੱਚ ਕੱਢਿਆ ਗਿਆ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ ਹੈ। ਇਕ ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰਬਰ ਏ-875367 ਨੂੰ ਮਿਲਿਆ ਹੈ। ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਕ੍ਰਮਵਾਰ ਲੁਧਿਆਣਾ ਅਤੇ ਪਟਿਆਲਾ ਤੋਂ ਵਿਕੀਆਂ ਹਨ। ਜਾਣਕਾਰੀ ਮੁਤਾਬਿਕ ਇਕ ਟਿਕਟ ਜਿਸ ’ਤੇ ਦੋ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ ਉਹ ਮੰਡੀ ਗੋਬਿੰਦਗੜ੍ਹ ਦੇ ਰਾਜਾ ਇੰਟਰਪ੍ਰਾਈਜ਼ਿਜ਼ ਨਾਂ ਦੀ ਖੇਤੀਬਾੜੀ ਸੰਦਾਂ ਦੀ ਉਦਪਾਦਕ ਕੰਪਨੀ ਦੇ ਮਾਲਕ ਕੇਵਲ ਚੰਦ ਗਰਗ ਇੰਜਣਾਂ ਵਾਲੇ ਦੇ ਪਰਿਵਾਰ ਦੀ ਹੈ।