ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਲੁਧਿਆਣਾ, 24 ਅਗਸਤ
ਆਮਦਨ ਕਰ ਵਿਭਾਗ ਵੱਲੋਂ ਇਥੋਂ ਦੇ ਗੁਰਮੇਲ ਮੈਡੀਕਲ ਸਟੋਰਜ਼ ਵਿੱਚ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮੌਕੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਤੇ ਸਟਾਫ ਮੈਂਬਰਾਂ ਸਣੇ ਪੁਲੀਸ ਵੀ ਹਾਜ਼ਰ ਹੈ ਤੇ ਗੁਰਮੇਲ ਮੈਡੀਕਲ ਸਟੋਰਜ਼ ਨਾਲ ਸਬੰਧਤ 35 ਅਦਾਰਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। ਆਮਦਨ ਕਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ। ਇਹ ਛਾਪੇਮਾਰੀ 24 ਤੋਂ 36 ਘੰਟੇ ਜਾਰੀ ਰਹਿ ਸਕਦੀ ਹੈ ਜਦੋਂ ਤਕ ਆਮਦਨ ਕਰ ਵਿਭਾਗ ਨੂੰ ਲੈਣ-ਦੇਣ ਦਾ ਸਾਰਾ ਹਿਸਾਬ ਨਹੀਂ ਮਿਲ ਜਾਂਦਾ। ਇਹ ਸ਼ੱਕ ਕੀਤਾ ਜਾ ਰਿਹਾ ਹੈ ਸਿਆਸੀ ਹਸਤੀਆਂ ਨਾਲ ਮਿਲ ਕੇ ਵੱਡੇ ਨਿਵੇਸ਼ ਕੀਤੇ ਗਏ ਹਨ।